ਪਾਠ - 6
ਲੋਗੋ ਬਾਰੇ ਜਾਣ-ਪਛਾਣ
ਅਭਿਆਸ (Exercise)
- ਲੋਗੋ ਇੱਕ ਕੰਪਿਊਟਰ ਭਾਸ਼ਾ ਹੈ।
- ਲੋਗੋ ਦਾ ਪੂਰਾ ਨਾਮ ਲੌਜਿਕ ਓਰੀਐਂਟਿਡ ਗ੍ਰਾਫਿਕਸ ਓਰੀਐਂਟਿਡ ਹੈ।
- ਲੋਗੋ ਵਿੱਚ ਲਿਖੀਆਂ ਹੋਈਆਂ ਹਦਾਇਤਾਂ ਜਾਂ ਕਮਾਂਡਾਂ ਨੂੰ ਪ੍ਰੀਮੀਟਿਵ ਕਿਹਾ ਜਾਂਦਾ ਹੈ।
- ਲੋਗੋ ਦੇ ਕਰਸਰ ਨੂੰ ਟਰਟਲ ਕਿਹਾ ਜਾਂਦਾ ਹੈ।
- ਸਰਲਤਾ, ਕੁਸ਼ਲਤਾ, ਲਚਕਤਾ, ਮੁੜ ਵਰਤੋਂ ਯੋਗ ਲੋਗੋ ਦੀਆਂ ਵਿਸ਼ੇਸ਼ਤਾਵਾਂ ਹਨ।
- ਲੋਗੋ ਦੀ ਸਕਰੀਨ ਦੋ ਭਾਗਾਂ ਵਿੱਚ ਵੰਡੀ ਹੁੰਦੀ ਹੈ। ਪਹਿਲੀ ਗ੍ਰਾਫਿਕ ਸਕਰੀਨ ਅਤੇ ਦੂਸਰੀ ਲਿਸਨਰ ਵਿੰਡੋ।
- ਲੋਗੋ ਦੀ ਸਕਰੀਨ ਵਿੱਚ ਮੀਨੂੰ ਬਾਰ ਅਤੇ ਬਟਨ ਬਾਰ ਹੁੰਦੀ ਹੈ।
- ਬਟਨ ਬਾਰ ਉੱਤੇ ਵੱਖ-ਵੱਖ ਕਮਾਂਡਜ਼ ਦੇ ਸ਼ਾਰਟਕੱਟ ਬਟਨ ਹੁੰਦੇ ਹਨ। ਇਸੇ ਪ੍ਰਕਾਰ ਮੀਨੂੰ ਬਾਰ ਵਿੱਚ ਵੱਖ-ਵੱਖ ਮੀਨੂੰ ਹੁੰਦੇ ਹਨ।